ਰੀਲ ਦੇਖਣ ਤੋਂ ਬਾਅਦ ਬੱਚੇ ਨੇ ਕੀਤਾ ਇਹ ਕਾਰਾ, youtube ਤੇ ਲੱਭ ਰਿਹਾ ਸੀ ਮਰਨ ਦੇ ਤਰੀਕੇ |OneIndia Punjabi

2023-12-25 3

ਉੱਤਰ ਪ੍ਰਦੇਸ਼ 'ਚ ਹਮੀਰਪੁਰ ਜ਼ਿਲ੍ਹੇ ਦੇ ਸੁਮੇਰਪੁਰ ਕਸਬੇ ਵਿਚ 6ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਯੂ-ਟਿਊਬ ’ਤੇ ਇਕ ਰੀਲ ਦੇਖਣ ਤੋਂ ਬਾਅਦ ਕਥਿਤ ਤੌਰ ’ਤੇ ਫਾਹਾ ਲੈ ਲਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁਮੇਰਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਮ ਆਸਰੇ ਸਰੋਜ ਨੇ ਦੱਸਿਆ ਕਿ ਸੁਮੇਰਪੁਰ ਸ਼ਹਿਰ ’ਚ ਅਵਧੇਸ਼ ਸਾਹੂ ਦੇ ਪੁੱਤਰ ਨਿਖਿਲ ਸਾਹੂ (11) ਨੇ ਯੂ-ਟਿਊਬ ’ਤੇ ਰੀਲ ਦੇਖਣ ਤੋਂ ਬਾਅਦ ਫਾਹਾ ਲੈ ਲਿਆ।ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਪਰਿਵਾਰ ਦੇ ਸਾਰੇ ਮੈਂਬਰ ਗੁਆਂਢ ’ਚ ਗਏ ਹੋਏ ਸਨ, ਇਸ ਦੌਰਾਨ ਘਰ ’ਚ ਇਕੱਲਾ ਨਿਖਿਲ ਯੂ-ਟਿਊਬ ’ਤੇ ਰੀਲ ਦੇਖ ਰਿਹਾ ਸੀ ਅਤੇ ਉਸ ਨੇ ਖੁਦਕੁਸ਼ੀ ਕਰਨ ਦੇ ਤਰੀਕੇ ਬਾਰੇ ਯੂ-ਟਿਊਬ ’ਤੇ ਰੀਲ ਦੇਖ ਕੇ ਫਾਹਾ ਲੈ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਜਦੋਂ ਪਰਿਵਾਰ ਘਰ ਪਹੁੰਚਿਆ ਤਾਂ ਉਨ੍ਹਾਂ ਨੇ ਨਿਖਿਲ ਨੂੰ ਲਟਕਦੇ ਦੇਖਿਆ ਅਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ।
.
After watching the reel, the child did this, he was looking for ways to die on YouTube.
.
.
.
#uttarpradeshnews #punjabnews #latestnews

Videos similaires